ਜਲੰਧਰ — ਰੋਜ਼ ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਹੱਥ ਲਗਾਉਂਦੇ ਹਾਂ, ਜਿਨ੍ਹਾਂ 'ਚ ਬੈਕਟੀਰੀਆ ਹੁੰਦੇ ਹਨ। ਇਸ ਲਈ ਕਈ ਲੋਕ ਹੱਥਾਂ ਨੂੰ ਸਾਫ ਰੱਖਣ ਲਈ 'ਸੈਨੀਟਾਈਜ਼ਰ' ਦਾ ਇਸਤੇਮਾਲ ਕਰਦੇ ਹਨ। ਕਈ ਵਾਰ 'ਸੈਨੀਟਾਈਜ਼ਰ' ਦਾ ਇਸਤੇਮਾਲ ਲਗਾਤਾਰ ਕਰਨ ਨਾਲ ਚਮੜੀ ਰੁੱਖੀ ਹੋ ਜਾਂਦੀ ਹੈ ਅਤੇ ਹੱਥਾਂ ਦੀ ਨਮੀ ਘੱਟ ਜਾਂਦੀ ਹੈ। ਜੇਕਰ ਤੁਹਾਡੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਤੁਸੀਂ 'ਸੈਨੀਟਾਈਜ਼ਰ' ਘਰ ਵੀ ਬਣਾ ਸਕਦੇ ਹੋ।
ਜ਼ਰੂਰਤ ਦਾ ਸਮਾਨ
- ਐਲੋਵੇਰਾ ਜੈਲ
- ਸਪੀਰਿਟ
- ਟੀ-ਟ੍ਰੀ ਤੇਲ
- ਅਸੈਸ਼ੀਅਲ ਤੇਲ
- ਜਾਰ
- ਵਿਟਾਮਿਨ ਈ-ਤੇਲ
'ਸੈਨੀਟਾਈਜ਼ਰ' ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਜਾਰ
'ਚ ਇਕ ਕੱਪ ਪਾਣੀ , 2 ਚਮਚ ਸਪੀਰਿਟ, ਅੱਧਾ ਚਮਚ ਵਿਟਾਮਿਨ ਈ ਦਾ ਤੇਲ, ਇਕ ਚਮਚ ਐਲੋਵੇਰਾ ਜੈੱਲ, ਅਸੈਸ਼ੀਅਲ ਤੇਲ ਅਤੇ ਟੀ-ਟ੍ਰੀ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਕ ਸਪ੍ਰੇ ਬੋਤਲ 'ਚ ਭਰ ਲਓ ਤਾਂ ਜੋ ਤੁਸੀਂ ਇਸ ਨੂੰ ਇਸਤੇਮਾਲ ਕਰ ਸਕੋ।
ਮੇਥੀ ਦਾਣੇ ਦਾ ਪਾਣੀ , ਇਕ ਤੀਰ ਨਾਲ ਕਈ ਨਿਸ਼ਾਨੇ
NEXT STORY